Friday, April 30, 2010

ਆਓ ਕਾਫਲੇ ਦਾ ਹਿੱਸਾ ਬਣੀਏ.. ..


ਅਦਬਲੋਕ ਨੂੰ ਲਗਾਤਾਰਤਾ ਵੱਲ ਤੋਰਨ ਦੀ ਕੋਸ਼ਿਸ਼ ਜਾਰੀ ਹੈ। ਇਹਨੀਂ ਦਿਨੀਂ ਸਾਰਥਿਕ ਅਤੇ ਗੈਰਸਾਰਥਿਕ ਹੁੰਗਾਰਿਆਂ ਦੇ ਰੂ-ਬ-ਰੂ ਹੋ ਰਿਹਾ ਹਾਂ।ਸਭ ਨੂੰ ਵਾਰ ਵਾਰ ਆਖ ਰਿਹਾ ਹਾਂ ਕਿ ਇਹ ਮੇਰੀ ਨਹੀਂ ਤੁਹਾਡੇ ਸਭਨਾਂ ਦੇ ਸ਼ਬਦਾਂ ਦੀ ਜ਼ਮੀਨ ਹੈ ਪਰ.. .. .. ਦੇਖਦੇ ਹਾਂ ਕਿ ਕੌਣ ਇਸਨੂੰ ਕਿੰਨੀ ਅਪਣੱਤ ਨਾਲ ਨਿਵਾਜਦਾ ਹੈ।
ਬੜੀ ਹੀ ਛੇਤੀ ਕੈਨੇਡਾ ਵਸਦੇ ਇੱਕ ਸੁਹਿਰਦ ਸਾਹਿਤਕਾਰ ਮਿੱਤਰ ਦੀ ਮੁਲਾਕਾਤ ਤੁਹਾਡੇ ਰੂ-ਬ-ਰੂ ਕਰਾਂਗੇ, ਇਸ ਉਮੀਦ ਨਾਲ ਕਿ ਕਾਫਲੇ ਦਾ ਹਿੱਸਾ ਬਣਨ ਵਾਲਿਆਂ ਵਿੱਚੋਂ ਤੁਸੀਂ ਵੀ ਇੱਕ ਹੋ .. ..

Saturday, April 3, 2010

ਆਉ ਅਦਬਲੋਕ ਵਿੱਚ ਨਵੀਂ ਰੂਹ ਊਦੈ ਕਰੀਏ

ਪਿਆਰੇ ਦੋਸਤੋ, ਜੇਕਰ ਤੁਸੀਂ ਕੁੱਝ ਵੀ ਲਿਖਦੇ ਹੋ,ਤੁਹਾਡੇ ਕੋਲ ਕੁੱਝ ਯਾਦਾਂ ਹਨ,ਤੁਸੀਂ ਕਿਸੇ ਨਾਲ ਸਾਹਮਣੇਂ ਬੈਠਕੇ ਕੋਈ ਗੁਫਤਗੂ ਕੀਤੀ ਹੈ, ਜ਼ਿੰਦਗੀ ਦਾ ਕੋਈ ਕੌੜਾ ਸੱਚ ਤੁਸੀਂ ਸੰਭਾਰਕੇ ਰੱਖਿਆ ਹੈ, ਤੁਸੀਂ ਅਦੀਬਾਂ,ਫਨਕਾਰਾਂ ਨਾਲ ਕੋਈ ਰਾਬਤਾ ਕਾਇਮ ਕੀਤਾ ਹੈ, ਤੁਸੀਂ ਸਿਨੇਮਾ, ਸਾਹਿੱਤ ਅਤੇ ਸਮਾਜ ਦੀ ਕੋਈ ਗੱਲ ਕਹਿਣ ਦੇ ਇੱਛੁੱਕ ਹੋ, ਕੋਈ ਯਾਦਗਾਰੀ ਫੋਟੋ ਤੁਹਾਡੇ ਕੋਲ ਹੈ, ਤਾਂ.. .. .. ਜਿੰਨੀਂ ਛੇਤੀ ਹੋ ਸਕੇ, ਹੇਠ ਲਿਖੇ ਬਿਜਲਈ ਪਤੇ ਉੱਪਰ ਭੇਜ ਦਿਉ ਤਾਂ ਕਿ ਇੱਕ ਨਵੇਂ ਅਤੇ ਨਿਵੇਕਲੀ ਕਿਸਮ ਦੇ ਬਲੌਗ ਨਾਲ ਤੁਹਾਡਾ ਸਭ ਦਾ ਖੂਬਸੂਰਤ ਰਿਸ਼ਤਾ ਜੋੜ ਸਕੀਏ... ਕਿਹੋ ਜਿਹਾ ਲੱਗਿਆ ਮੇਰਾ ਵਿਚਾਰ...
adablok@yahoo.com , adablok@gmail.com , adablok@sify.com